ਅਮਿਤਾਭ ਬੱਚਨ ਤੋਂ ਲੈ ਕੇ ਅਨਿਲ ਕਪੂਰ ਤਕ ਸਭ ਨੇ ਦਿੱਤੀਆਂ ਆਪਣੇ ਫੈਨਜ਼ ਨੂੰ ਈਦ ਦੀਆਂ ਵਧਾਈਆਂ, ਸਾਂਝੀ ਕੀਤੀ ਟਵੀਟ

4 weeks ago 27

Amitabh Bachchan and Anil Kapoor : ਈਦ ਦਾ ਤਿਉਹਾਰ ਸਾਰੀ ਦੁਨੀਆਂ ਵਿਚ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਕੋਰੋਨਾ ਵਾਇਰਸ ਕਰਕੇ ਇਸਦੀ ਰੌਣਕ ਫਿੱਕੀ ਸੀ। ਸਾਰੇ ਆਪਣੇ ਪਰਿਵਾਰਾਂ ਨਾਲ ਆਪਣੇ ਆਪਣੇ ਘਰ ਵਿੱਚ ਇਸ ਤਿਓਹਾਰ ਨੂੰ ਮਨਾ ਰਹੇ ਹਨ। ਫ਼ਿਲਮੀ ਸਿਤਾਰੇ ਵੀ ਇਸ ਦੌੜ ਵਿਚ ਪਿੱਛੇ ਨਹੀਂ ਹਨ। ਸਿਤਾਰਿਆਂ ਨੇ ਵੀ ਆਪਣੇ ਖਾਸ ਅੰਦਾਜ਼ ਵਿਚ ਆਪਣੇ ਫੈਨਸ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਓਹਨਾ ਨੇ ਆਪਣੇ ਆਪਣੇ ਤਰੀਕਿਆਂ ਨਾਲ ਆਪਣੇ ਦਰਸ਼ਕਾਂ ਨੂੰ ਵਧਾਈਆਂ ਦਿੱਤੀਆਂ। ਜਿਸ ਨਾਲ ਦਰਸ਼ਕ ਉਹਨਾਂ ਦੇ ਟਵੀਟ ਨੂੰ ਵੇਖ ਕੇ ਬਹੁਤ ਖੁਸ਼ ਸਨ।

ਅਮਿਤਾਬ ਬੱਚਨ ਨੇ ਆਪਣੇ ਫੈਨਸ ਨੂੰ ਈਦ ਦੀਆਂ ਵਧਾਈਆਂ ਇਕ ਬਹੁਤ ਹੀ ਸੋਹਣੀ ਤਸਵੀਰ ਪਾ ਕੇ ਦਿੱਤੀਆਂ। ਉਥੇ ਹੀ ਅਕਸ਼ੈ ਕੁਮਾਰ ਨੇ ਵੀ ਉਹਨਾਂ ਨੂੰ ਆਪਣੇ ਦਿਲਕਸ਼ ਅੰਦਾਜ਼ ਵਿਚ ਮੁਬਾਰਕਾਂ ਦਿੱਤੀਆਂ। ਉਹਨਾਂ ਨੇ ਸਾਰੀ ਦੁਨੀਆਂ ਦੀ ਖੈਰ ਮਨਾਉਂਦਿਆਂ ਤਿਓਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਭ ਅਦਾਕਾਰਾਂ ਨੇ ਆਪਣੇ-ਆਪਣੇ ਢੰਗ ਨਾਲ ਵਧਾਈਆਂ ਦਿਤੀਆਂ।

T 3904 – Eid Mubarak pic.twitter.com/pI5chXmMpI

— Amitabh Bachchan (@SrBachchan) May 13, 2021

ਹਿੰਦੀ ਸਿਨੇਮਾ ਦੀ ਮਸ਼ਹੂਰ ਹਸਤੀ ਅਨਿਲ ਕਪੂਰ ਨੇ ਸਾਰੀ ਦੁਨੀਆਂ ਦੀ ਸਲਾਮਤੀ ਦੀ ਦੁਆ ਕੀਤੀ। ਉਹਨਾਂ ਨੇ ਲਿਖਿਆ ਮੈਂ ਅਰਦਾਸ ਕਰਦਾ ਹਾਂ, ਉਹਨਾਂ ਲੋਕਾਂ ਲਈ ਜੋ ਹੁਣ ਇਸ ਦੁਨੀਆਂ ਵਿਚ ਨਹੀਂ ਹਨ। ਜਿਹਨਾਂ ਨੂੰ ਇਸ ਵੇਲੇ ਦੁਆਵਾਂ ਦੀ ਬਹੁਤ ਲੋੜ ਹੈ। ਉਹਨਾਂ ਨੇ ਲਿਖਿਆ ਮੈਂ ਉਹਨਾਂ ਲਈ ਵੀ ਦੁਆ ਕਰਦਾ ਹਾਂ ਜਿਹਨਾਂ ਦਾ ਕੋਈ ਨਹੀਂ ਤੇ ਜਿਨ੍ਹਾਂ ਲਈ ਕੋਈ ਨਹੀਂ ਹੈ।

For the praying and the ones who can’t anymore. For the ones who need prayers a little more than most others in these tough times. For whom there is none left to pray for or with. This Eid, we do. For all of you.

– source credit @thehistoryartchiveshttps://t.co/McibnDsaCJ

— Anil Kapoor (@AnilKapoor) May 13, 2021

ਹੁਮਾ ਕ਼ੁਰੈਸ਼ੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਈਦ ਦੀਆਂ ਮੁਬਾਰਕਾਂ ਦਿੱਤੀਆਂ ,ਉਹਨਾਂ ਨੇ ਲਿਖਿਆ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦੀ ਹਾਂ ਕਿ ਅਸੀਂ ਆਪਣੇ ਘਰਦਿਆਂ ਦੇ ਨਾਲ ਰਹੀਏ, ਸਾਡੇ ਭੈਣ ਭਰਾਵਾਂ ਨੂੰ ਜਿਥੇ ਵੀ ਰੱਖੇ ਸੁਰੱਖਿਅਤ ਰੱਖੇ,ਖਾਣ ਨੂੰ ਸਭ ਰੋਟੀ ਦੇਵੇ, ਸੌਣ ਨੂੰ ਛੱਤ ਦੇਵੇ,ਸਾਨੂ ਸਭ ਨੂੰ ਸ਼ਾਂਤੀ ਦੇਵੇ ਅਤੇ ਇਸ ਮੁਸ਼ਕਿਲ ਦੀ ਘੜੀ ਚੋਂ ਨਿਕਲਣ ਦੀ ਤਾਕਤ ਬਖਸ਼ੇ। ਹੋਰ ਵੀ ਕਈ ਸਿਤਾਰਿਆਂ ਨੇ ਸੋਸ਼ਲ ਮੀਡਿਆ ਤੇ ਪੋਸਟਾਂ ਪਾ ਕੇ ਦੁਆਵਾਂ ਮੰਗੀਆਂ ਤੇ ਵਧਾਈਆਂ ਦਿੱਤੀਆਂ।

ਇਹ ਵੀ ਦੇਖੋ :ਚੱਲਦੇ ਵਿਆਹ ‘ਚ ਪੁਲਿਸ ਦੀ LIVE ਰੇਡ, ਫਿਰਦੇ ਸੀ 150 ਬੰਦੇ ਲੋਕ ਪਲੇਟਾਂ ਛੱਡ ਕੰਧਾਂ ਟੱਪ-2 ਭੱਜੇ, ਵੇਖੋ ਵੀਡੀਓ !

The post ਅਮਿਤਾਭ ਬੱਚਨ ਤੋਂ ਲੈ ਕੇ ਅਨਿਲ ਕਪੂਰ ਤਕ ਸਭ ਨੇ ਦਿੱਤੀਆਂ ਆਪਣੇ ਫੈਨਜ਼ ਨੂੰ ਈਦ ਦੀਆਂ ਵਧਾਈਆਂ, ਸਾਂਝੀ ਕੀਤੀ ਟਵੀਟ appeared first on Daily Post Punjabi.Read Entire Article