+

ਕੋਰੋਨਾ ਖਿਲਾਫ਼ ਗਲੋਬਲ ਲੜਾਈ ‘ਚ WHO ਮੁਖੀ ਨੇ ਮੁੜ ਕੀਤੀ PM ਮੋਦੀ ਦੀ ਤਾਰੀਫ਼, ਕਿਹਾ…

6 days ago 3

WHO chief praises PM Modi: ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਅਧਨੋਮ ਨੇ ਵਿਸ਼ਵ ਸਿਹਤ ਦਿਵਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਦਾ ਜ਼ਿਕਰ ਕੀਤਾ ਹੈ । ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਹਤ ਦੇ ਖੇਤਰ ਵਿੱਚ ਖੋਜ ਅਤੇ ਨਵੀਨਤਾ ਨੂੰ ਸਮਰਥਨ ਦੇਣ ਲਈ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ।

Namaste 🙏, #India Prime Minister @narendramodi, for highlighting that each and every one of us has a role to play in stopping #COVID19 transmission, as well as the importance of taking care of our own health. Happy #WorldHealthDay!https://t.co/EvBURn0n6z

— Tedros Adhanom Ghebreyesus (@DrTedros) April 7, 2021

ਇਸ ਮੌਕੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੀ ਇਮਿਊਨਟੀ ਨੂੰ ਮਜ਼ਬੂਤ ਕਰਨ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਅਪੀਲ ਵੀ ਕੀਤੀ । ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਨੇ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਮੋਦੀ ਦੇ ਸੰਦੇਸ਼ ‘ਤੇ ਟਵੀਟ ਕੀਤਾ । ਟੇਡਰੋਸ ਨੇ ਟਵੀਟ ਕੀਤਾ, “ਨਮਸਤੇ ਇੰਡੀਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ… ਜਿਵੇਂ ਕਿ ਤੁਸੀਂ ਦੱਸਿਆ ਹੈ, ਕੋਵਿਡ-19 ਦੇ ਸੰਕਰਮਣ ਨੂੰ ਰੋਕਣ ਵਿੱਚ ਸਾਡੇ ਸਾਰਿਆਂ ਦੀ ਭੂਮਿਕਾ ਹੈ ਅਤੇ ਸਾਨੂੰ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਦੀਆਂ ਮੁਬਾਰਕਾਂ।”

WHO chief praises PM ModiWHO chief praises PM Modi

ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਇਸ ਤੋਂ ਪਹਿਲਾਂ ਵੀ ਵੈਕਸੀਨ ਪ੍ਰਤੀ ਭਾਰਤ ਦੀ ਖੁੱਲ੍ਹਦਿਲੀ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਸੀ । ਉਨ੍ਹਾਂ ਨੇ ਕੋਰੋਨਾ ਵਾਇਰਸ ਵਿਰੁੱਧ ਵੈਕਸੀਨ ਨਿਰਪੱਖਤਾ ਦਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਸੀ ਕਿ ਕੋਵੈਕਸ ਪ੍ਰਤੀ ਤੁਹਾਡੀ ਵਚਨਬੱਧਤਾ ਅਤੇ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਦੇਣਾ 60 ਤੋਂ ਵੱਧ ਦੇਸ਼ਾਂ ਦੀ ਮਦਦ ਕਰ ਰਿਹਾ ਹੈ । ਇਹ ਦੇਸ਼ ਆਪਣੇ ਸਿਹਤ ਕਰਮਚਾਰੀਆਂ ਅਤੇ ਹੋਰਾਂ ਦੇ ਟੀਕਾਕਰਨ ਦਾ ਕੰਮ ਸ਼ੁਰੂ ਕਰਨ ਦੇ ਯੋਗ ਹਨ।

ਇਹ ਵੀ ਦੇਖੋ: ਕੀ ਹੈ ਜੱਗੇ ਡਾਕੂ ਦੀ ਪ੍ਰੇਮ ਕਹਾਣੀ ਦਾ ਕੁਨੈਕਸ਼ਨ ? ਪੁਰਾਣੇ ਜੌੜੇ-ਪੁੱਲਾਂ ਦਾ ਗੀਤਾਂ ‘ਚ ਕਿਉਂ ਹੁੰਦਾ ਹੈ ਜ਼ਿਕਰ ?

The post ਕੋਰੋਨਾ ਖਿਲਾਫ਼ ਗਲੋਬਲ ਲੜਾਈ ‘ਚ WHO ਮੁਖੀ ਨੇ ਮੁੜ ਕੀਤੀ PM ਮੋਦੀ ਦੀ ਤਾਰੀਫ਼, ਕਿਹਾ… appeared first on Daily Post Punjabi.source https://dailypost.in/news/international/who-chief-praises-pm-modi/
Read Entire Article