ਭਾਰਤ ‘ਚ ਕੋਰੋਨਾ ਦੀ ਸਥਿਤੀ ਬੇਹੱਦ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਜ਼ਿਆਦਾ ਜਾਨਲੇਵਾ: WHO ਮੁਖੀ

4 weeks ago 10

WHO chief on covid crisis: ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ।  ਜਿਸਦੇ ਮੱਦੇਨਜ਼ਰ ਦੇਸ਼ ਵਿੱਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ । ਲੰਬੇ ਸਮੇਂ ਤੋਂ ਦੇਸ਼ ਵਿੱਚ ਤਿੰਨ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਚਾਰ ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ।

WHO chief on covid crisisWHO chief on covid crisis

ਭਾਰਤ ਵਿੱਚ ਕੋਰੋਨਾ ਦੀ ਸਥਿਤੀ ਇੰਨੀ ਮਾੜੀ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ WHO ਦੇ ਮੁਖੀ ਟੇਡਰੋਸ ਐਡਮਨੋਮ ਘੇਬਰਿਯਸ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਸਥਿਤੀ ਬਹੁਤ ਚਿੰਤਾ ਦਾ ਵਿਸ਼ਾ ਬਣਨ ਜਾ ਰਹੀ ਹੈ । ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਲਈ ਮਹਾਂਮਾਰੀ ਦਾ ਇਹ ਦੂਜਾ ਦੌਰ ਵਧੇਰੇ ਘਾਤਕ ਸਾਬਿਤ ਹੋਣ ਵਾਲਾ ਹੈ।

WHO chief on covid crisisWHO chief on covid crisis

WHO ਮੁਖੀ ਨੇ ਕਿਹਾ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਸਥਿਤੀ ਬਹੁਤ ਖਰਾਬ ਹੈ। ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਤੇ ਬਹੁਤ ਸਾਰੇ ਮਰੀਜ਼ ਹਸਪਤਾਲ ਵਿੱਚ ਦਾਖਲ ਹੋ ਰਹੇ ਹਨ ਅਤੇ ਮੌਤਾਂ ਵੀ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਚਾਰ ਪੰਜਾਬੀਆਂ ਨੇ ਹਾਸਲ ਕੀਤਾ ਸਾਲ 2021 ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ

ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਭਾਰਤ ਦੀ ਕੋਰੋਨਾ ਸਥਿਤੀ ਨੂੰ ਬਹੁਤ ਨੇੜਿਓਂ ਦੇਖ ਰਹੇ ਹਨ ਅਤੇ ਸਮੇਂ ਸਿਰ ਹਰ ਲੋੜੀਂਦੀ ਸਹਾਇਤਾ ਦਿੱਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ WHO ਦੀ ਮਦਦ ਨਾਲ ਭਾਰਤ ਵਿੱਚ ਆਕਸੀਜਨ ਕੰਸਨਟ੍ਰੇਟਰ ਭੇਜੇ ਗਏ ਹਨ, ਮਾਸਕ ਭੇਜੇ ਗਏ ਹਨ ਅਤੇ ਕਈ ਹੋਰ ਡਾਕਟਰੀ ਉਪਕਰਣ ਵੀ ਸਪਲਾਈ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਦੇਸ਼ ‘ਚ ਵਧੀ ਠੀਕ ਹੋਣ ਵਾਲਿਆਂ ਦੀ ਗਿਣਤੀ, ਦਿੱਲੀ ਤੋਂ ਵੀ ਆਈ ਚੰਗੀ ਖ਼ਬਰ

ਹੁਣ ਭਾਰਤ ਵਿੱਚ ਕੋਰੋਨਾ ਦੀ ਸਥਿਤੀ ਵਿਸਫੋਟਕ ਹੋ ਗਈ ਹੈ।  ਇਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਵਿੱਚ ਵੀ ਦੂਸਰੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। WHO ਮੁਖੀ ਵੱਲੋਂ ਦੱਸਿਆ ਗਿਆ ਕਿ ਭਾਰਤ ਤੋਂ ਇਲਾਵਾ ਨੇਪਾਲ, ਸ਼੍ਰੀਲੰਕਾ, ਵੇਤਨਾਮ, ਕੰਬੋਡੀਆ, ਥਾਈਲੈਂਡ ਅਤੇ ਮਿਸਰ ਵਿੱਚ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।

WHO chief on covid crisis

ਦੱਸ ਦੇਈਏ ਕਿ ਵੈਕਸੀਨ ਨੂੰ ਲੈ ਕੇ ਵੀ WHO ਮੁਖੀ ਵੱਲੋਂ ਵੱਡੀ ਗੱਲ ਕਹੀ ਗਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਵੈਕਸੀਨ ਦੀ ਸਪਲਾਈ ਪੂਰੀ ਦੁਨੀਆ ਲਈ ਇੱਕ ਵੱਡੀ ਚੁਣੌਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਜੀਵਨ ਅਤੇ ਰੋਜ਼ੀ-ਰੋਟੀ ਦੋਵਾਂ ਨੂੰ ਬਚਾਉਣ ‘ਤੇ ਜ਼ੋਰ ਦੇਣਾ ਮਹੱਤਵਪੂਰਨ ਹੈ। 

ਇਹ ਵੀ ਦੇਖੋ: ਕੀ ਪੰਜਾਬ ‘ਚ ਲੱਗ ਸਕਦਾ ਹੈ LOCKDOWN ? ਸੁਣੇ CAPT. AMARINDER SINGH ਦਾ ਵੱਡਾ ਐਲਾਨ, ਕੀ ਨੇ ਤਾਜ਼ਾ ਹਾਲਾਤ ?

The post ਭਾਰਤ ‘ਚ ਕੋਰੋਨਾ ਦੀ ਸਥਿਤੀ ਬੇਹੱਦ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਜ਼ਿਆਦਾ ਜਾਨਲੇਵਾ: WHO ਮੁਖੀ appeared first on Daily Post Punjabi.Read Entire Article