+

GST ਡਿਪਟੀ ਕਮਿਸ਼ਨਰ ਦੀ ਪਤਨੀ ਦੇ ਖਾਧਾ ਜ਼ਹਿਰ, ਹਾਲਤ ਨਾਜ਼ੁਕ, ਪਤੀ ‘ਤੇ ਕੁੱਟਮਾਰ ਅਤੇ ਦਾਜ ਮੰਗਣ ਦਾ ਦੋਸ਼

6 days ago 7

deputy gst commissoner wife eats poision crime: ਦਿੱਲੀ ਦੇ GST ਡਿਪਾਰਟਮੈਂਟ ‘ਚ ਡਿਪਟੀ ਕਮਿਸ਼ਨਰ ਅਮਨ ਸਿੰਗਲਾ ਦੀ ਪਤਨੀ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।ਉਨਾਂ੍ਹ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਜਿੱਥੇ ਪੀੜਿਤਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਮਾਮਲਾ ਦੇਰ ਦਾ ਹੈ।ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਹੈ।ਦੋਵਾਂ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ।ਲੜਕੀ ਦੇ ਪਰਿਵਾਰ ਨੇ ਅਮਨ ਸਿੰਗਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਦਾਜ ਦੀ ਮੰਗ ਕਰਨ ਅਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।ਪੂਰਾ ਮਾਮਲਾ ਨੋਇਡਾ ਦੇ ਥਾਣਾ ਸੈਕਟਰ-39 ਖੇਤਰ ਦੇ ਸੈਕਟਰ -99 ਦੀ ਸੁਪਰੀਮ ਕੋਰਟ ਸੋਸਾਇਟੀ ਦਾ ਹੈ।

deputy gst commissoner wife eats poision crime

ਲੜਕੀ ਦੀ ਮਾਸੀ ਦਾ ਕਹਿਣਾ ਹੈ ਕਿ ਉਨਾਂ੍ਹ ਦੀ ਭਾਣਜੀ ਨੇ ਕੁਝ ਦਿਨ ਪਹਿਲਾਂ ਫੋਨ ਕਰ ਕੇ ਉਨਾਂ੍ਹ ਨੂੰ ਕਿਹਾ ਕਿ ਉਸਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ।ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਹੈ ਅਤੇ ਮਰਨ ਲਈ ਟਾਰਚਰ ਕਰਦਾ ਹੈ।ਮਾਸੀ ਨੇ ਦੱਸਿਆ ਕਿ ਉਸਨੇ ਕੁਝ ਦਿਨ ਪਹਿਲਾਂ ਅਮਨ ਸਿੰਗਲਾ ਦੇ ਘਰ ਵਾਪਸ ਲੈ ਜਾਣ ਦੀ ਮੰਗ ਕੀਤੀ ਸੀ, ਪਰ ਅਸੀਂ ਕਿਸੇ ਤਰੀਕੇ ਨਾਲ ਆਪਣੀ ਭਤੀਜੀ ਦੇ ਪਤੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ।ਪਰਿਵਾਰ ਵਾਲਿਆਂ ਨੇ ਅੱਗੇ ਦੱਸਿਆ ਕਿ ਉਨਾਂ੍ਹ ਦੀ ਬੇਟੀ ਪੜਾਈ ਕਰ ਚੁੱਕੀ ਸੀ।ਫਿਲਹਾਲ ਉਹ ਵਕਾਲਤ ਕਰਨ ਵਾਲੀ ਸੀ।ਬੇਟੀ ਦੇ ਵਿਆਹ ‘ਚ ਉਨਾਂ੍ਹ ਨੇ ਆਪਣੇ ਜਵਾਈ ਨੂੰ ਮੂੰਹ ਮੰਗਿਆ ਦਾਜ ਦਿੱਤਾ ਸੀ।ਵਿਆਹ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਸੀ।ਪਰ ਫਿਰ ਵੀ ਉਨਾਂ੍ਹ ਦਾ ਜਵਾਈ ਉਨ੍ਹਾਂ ਦੀ ਬੇਟੀ ਨੂੰ ਦਾਜ ਲਈ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ।ਔਰਤ ਦੇ ਪਰਿਵਾਰਵਾਲਿਆਂ ਦਾ ਕਹਿਣਾ ਹੈ ਕਿ ਆਪਣੇ ਪਤੀ ਦੇ ਸ਼ੋਸ਼ਣ ਅਤੇ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਉਨਾਂ੍ਹ ਦੀ ਬੇਟੀ ਨੇ ਜ਼ਹਿਰ ਖਾ ਲਿਆ ਹੈ।

ਸਕੂਲ ਖੋਲ੍ਹਣ ‘ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਪ੍ਰਾਈਵੇਟ ਸਕੂਲ ਵਾਲਿਆਂ ਨੂੰ ਦਿੱਤੀ ਵਾਰਨਿੰਗ

The post GST ਡਿਪਟੀ ਕਮਿਸ਼ਨਰ ਦੀ ਪਤਨੀ ਦੇ ਖਾਧਾ ਜ਼ਹਿਰ, ਹਾਲਤ ਨਾਜ਼ੁਕ, ਪਤੀ ‘ਤੇ ਕੁੱਟਮਾਰ ਅਤੇ ਦਾਜ ਮੰਗਣ ਦਾ ਦੋਸ਼ appeared first on Daily Post Punjabi.Read Entire Article